ਮੈਨੂੰ MS ਕਿਉਂ ਹੋਇਆ ਹੈ?
“ਜਦੋਂ ਤਕ ਮੇਰੇ ਲਈ ਇਹ ਤਸ਼ਖੀਸ ਨਹੀਂ ਕੀਤੀ ਗਈ ਕਿ ਮੈਨੂੰ MS ਹੈ, ਉਦੋਂ ਤਕ ਮੈਨੂੰ ਇਹ ਅਹਿਸਾਸ ਨਹੀਂ ਸੀ ਕਿ MS ਬਾਰੇ ਕਿੰਨੀ ਅਗਿਆਨਤਾ ਹੈ। ਮੇਰੀ ਮਾਂ ਰੋਂਦੀ ਸੀ ਅਤੇ ਉਹ ਕਹਿੰਦੀ ਸੀ ਕਿ ਮੇਰੀ ਜਿੰਦਗੀ ਹੁਣ ਵ੍ਹੀਲਚੇਅਰ ਵਿਚ ਹੀ ਖ਼ਤਮ ਹੋਏਗੀ ਤੇ ਮੈਂ ਮਰ ਜਾਵਾਂਗਾ। ਮੈਨੂੰ ਸਮਝਾਉਣਾ ਪਿਆ ਕਿ ਇਸਤੋਂ ਪ੍ਰਭਾਵਿਤ ਹਰ ਪੰਜ ਵਿਅਕਤੀਆਂ ਵਿਚੋਂ ਸਿਰਫ਼ ਇਕ ਨੂੰ ਹੀ ਵ੍ਹੀਲਚੇਅਰ ਦੀ ਜ਼ਰੂਰਤ ਪੈਂਦੀ ਹੈ ਅਤੇ MS ਵਾਲੇ ਲੋਕਾਂ ਦੀ ਉਮਰ ਵੀ ਆਮ ਲੋਕਾਂ ਵਾਂਗ ਹੀ ਹੁੰਦੀ ਹੈ।”
MS ਤੋਂ ਪ੍ਰਭਾਵਿਤ ਹੋ ਜਾਣ ਵਿਚ ਤੁਹਾਡਾ ਕੋਈ ਕਸੂਰ ਨਹੀਂ ਅਤੇ ਇਸਦਾ ਤੁਹਾਡੀ ਜੀਵਨਸ਼ੈਲੀ ਅਤੇ ਵਿਹਾਰ ਨਾਲ ਕੋਈ ਸੰਬੰਧ ਨਹੀਂ, ਭਾਵੇਂ ਅਜੇ ਤਕ ਇਸ ਬਾਰੇ ਕੋਈ ਵੀ ਪੱਕੀ ਤਰ੍ਹਾਂ ਨਹੀਂ ਦੱਸ ਸਕਦਾ ਕਿ ਲੋਕਾਂ ਨੂੰ MS ਕਿਉਂ ਹੁੰਦੀ ਹੈ, ਪਰ ਖੋਜ ਤੋਂ ਸੰਕੇਤ ਮਿਲਦੇ ਹਨ ਕਿ ਇਹ ਉਤਪੱਤੀਮੂਲਕ ਅਤੇ ਚੌਗਿਰਦੇ ਦੇ ਤੱਤਾਂ ਦੇ ਰਲਵੇਂ ਮਿਲਵੇਂ ਅਸਰ ਕਰਕੇ ਹੁੰਦੀ ਹੈ।
ਯੂ.ਕੇ. ਵਿਚ ਲਗਭਗ 85,000 ਲੋਕਾਂ ਨੂੰ MS ਹੈ, ਜਿਸਦਾ ਅਰਥ ਹੈ, ਹਰ 800-1000 ਤਕ ਵਿਅਕਤੀਆਂ ਵਿਚੋਂ ਇਕ ਵਿਅਕਤੀ ਇਸਤੋਂ ਪ੍ਰਭਾਵਿਤ ਹੁੰਦਾ ਹੈ। ਬਹੁਤੇ ਲੋਕਾਂ ਦੀ MS ਦੀ ਸਥਿਤੀ ਦੀ ਤਸ਼ਖੀਸ ਉਦੋਂ ਹੁੰਦੀ ਹੈ, ਜਦੋਂ ਉਹ 20 ਤੋਂ 40 ਸਾਲ ਦੀ ਉਮਰ ਵਿਚਕਾਰ ਹੁੰਦੇ ਹਨ। ਇਹ ਔਰਤਾਂ ਵਿਚ ਮਰਦਾਂ ਨਾਲੋਂ ਦੁਗਣੀ ਹੁੰਦੀ ਹੈ।
ਮਲਟੀਪਲ ਸਕਲੈਰੋਸਿਸ ਤੁਹਾਨੂੰ ਕਿਸੇ ਕੋਲੋਂ ਨਹੀਂ ਹੁੰਦੀ, ਬਸ ਤੁਹਾਨੂੰ ਹੋ ਜਾਂਦੀ ਹੈ। ਸਾਦੇ ਸ਼ਬਦਾਂ ਵਿਚ, MS ਉਦੋਂ ਹੁੰਦੀ ਹੈ, ਜਦੋਂ ਦਿਮਾਗ ਅਤੇ ਸੁਖਮਨਾ ਨਾਡ਼ੀ (ਸਪਾਈਨਲ ਕੋਰਡ) (ਜੋ ਕੇਂਦਰੀ ਤੰਤੂ ਸਿਸਟਮ ਹੈ) ਦੇ ਤੰਤੂਆਂ ਦੇ ਆਲੇ ਦੁਆਲੇ ਦੀ ਸੁਰੱਖਿਆ ਦੇਣ ਵਾਲੀ ਝਿੱਲੀ, ਮਾਈਲਿਨ ਨੂੰ ਨੁਕਸਾਨ ਪਹੁੰਚਦਾ ਹੈ। ਮਾਈਲਿਨ ਵਿਚ ਨੁਕਸ ਪੈਦਾ ਹੋਣ ਨਾਲ ਤੁਹਾਡੇ ਦਿਮਾਗ ਵਿਚੋਂ ਸਰੀਰ ਤਕ ਸੁਨੇਹੇ ਪਹਿਲਾਂ ਤੋਂ ਮੱਠੀ ਗਤੀ ਨਾਲ ਪਹੁੰਚਦੇ ਹਨ ਜਾਂ ਬਿਲਕੁਲ ਹੀ ਨਹੀਂ ਪਹੁੰਚਦੇ ਅਤੇ MS ਦੇ ਲੱਛਣ ਪ੍ਰਗਟ ਹੁੰਦੇ ਹਨ।
MS ਇਕ ਸਵੈ-ਪ੍ਰਤਿਰੋਧੀ ਸਥਿਤੀ ਹੈ। ਇਸ ਦਾ ਭਾਵ ਇਹ ਹੈ ਕਿ ਤੁਹਾਨੂੰ ਰੋਗਾਂ ਤੋਂ ਸੁਰੱਖਿਅਤ ਰਖਣ ਵਾਲਾ ਤੁਹਾਡਾ ਇਮਿਊਨ ਸਿਸਟਮ ਆਪ ਹੀ ਸਰੀਰ ਤੇ ਹਮਲਾ ਕਰਦਾ ਹੈ। ਆਮ ਤੌਰ ਤੇ ਇਮਿਊਨ ਸਿਸਟਮ ਇਨਫੈਕਸ਼ਨਾਂ ਦਾ ਮੁਕਾਬਲਾ ਕਰਨ ਵਿਚ ਸਹਾਇਤਾ ਕਰਦਾ ਹੈ, ਪਰ MS ਵਿਚ ਇਹ ਗਲਤੀ ਨਾਲ ਆਪਣੇ ਸਰੀਰ ਦੇ ਟਿਸ਼ੂ (ਊਤਕ) ਮਾਈਲਿਨ ਅਤੇ ਵਿਸ਼ੇਸ਼ ਕਰਕੇ ਤੰਤੂਆਂ ਦੇ ਰੇਸ਼ਿਆਂ ਤੇ ਕੋਈ ਓਪਰੀ ਚੀਜ਼ ਸਮਝ ਕੇ ਹਮਲਾ ਕਰਦਾ ਹੈ।
ਮਾਇਲਿਨ ਨੂੰ ਹੋਏ ਨੁਕਸਾਨ ਨਾਲ ਤੰਤੂਆਂ ਦੇ ਰੇਸ਼ੇ ਜਾਂ ਫਾਈਬਰ ਆਂਸ਼ਿਕ ਜਾਂ ਪੂਰੀ ਤਰ੍ਹਾਂ ਅਸੁਰੱਖਿਅਤ ਹੋ ਜਾਂਦੇ ਹਨ ਅਤੇ ਇਨ੍ਹਾਂ ਤੇ ਹੋਏ ਜਖ਼ਮਾਂ ਨੂੰ ਧੱਫਡ਼ ਜਾਂ ਪੇਪਡ਼ੀ ਜਾਂ ਸੱਟ ਕਹਿੰਦੇ ਹਨ। ਸੁਰੱਖਿਆ ਖ਼ਤਮ ਹੋਣ ਨਾਲ ਤੰਤੂਆਂ ਦੇ ਫਾਈਬਰ ਦੇ ਨਾਲ ਨਾਲ ਸਫ਼ਰ ਕਰ ਰਹੇ ਸੁਨੇਹਿਆਂ ਵਿਚ ਵਿਘਨ ਪੈਂਦਾ ਹੈ। ਸੁਨੇਹਿਆਂ ਦੀ ਗਤੀ ਮੱਠੀ ਹੋ ਸਕਦੀ ਹੈ, ਉਨ੍ਹਾਂ ਵਿਚ ਵਿਗਾਡ਼ ਪੈਦਾ ਹੋ ਸਕਦਾ ਹੈ, ਇਕ ਤੰਤੂ ਫਾਈਬਰ ਤੋਂ ਦੂਜੇ ਤਕ (ਸ਼ਾਰਟ ਸਰਕਿਟ ਵਾਂਗ) ਜਾ ਸਕਦੇ ਹਨ, ਜਾਂ ਬਿਲਕੁਲ ਪਹੁੰਚ ਵੀ ਨਹੀਂ ਸਕਦੇ।
ਮਾਈਲਿਨ ਦੇ ਖ਼ਤਮ ਹੋਣ ਨਾਲ ਕਈ ਵਾਰ ਅਸਲ ਤੰਤੂ ਦੇ ਮੂਲ ਰੇਸ਼ੇ ਜਾਂ ਫਾਈਬਰ ਨੂੰ ਹੀ ਨੁਕਸਾਨ ਪਹੁੰਚਦਾ ਹੈ। ਅਤੇ ਤੰਤੂਆਂ ਨੂੰ ਇਸ ਨੁਕਸਾਨ ਨਾਲ ਉਹ ਅਸਮੱਰਥਾ ਇਕੱਠੀ ਹੁੰਦੀ ਜਾਂਦੀ ਹੈ, ਜੋ ਸਮਾਂ ਬੀਤਣ ਨਾਲ ਪ੍ਰਗਟ ਹੁੰਦੀ ਹੈ।
ਕਿਉਂਕਿ ਕੇਂਦਰੀ ਤੰਤੂ ਸਿਸਟਮ, ਸਰੀਰ ਦੇ ਸਭ ਕਾਰਜਾਂ, ਸਭ ਸਰਗਰਮੀਆਂ ਨੂੰ ਜੋਡ਼ਦਾ ਹੈ, ਇਸ ਲਈ MS ਵਿਚ ਕਈ ਤਰ੍ਹਾਂ ਦੇ ਲੱਛਣ ਪ੍ਰਗਟ ਹੋ ਸਕਦੇ ਹਨ। ਪ੍ਰਗਟ ਹੋਣ ਵਾਲੇ ਵਿਸ਼ੇਸ਼ ਲੱਛਣ ਇਸ ਤੇ ਨਿਰਭਰ ਕਰਦੇ ਹਨ ਕਿ ਤੁਹਾਡੇ ਕੇਂਦਰੀ ਤੰਤੂ ਸਿਸਟਮ ਦਾ ਕਿਹਡ਼ਾ ਹਿੱਸਾ ਪ੍ਰਭਾਵਿਤ ਹੋਇਆ ਹੈ ਅਤੇ ਉਸ ਪ੍ਰਭਾਵਿਤ ਹੋਏ ਤੰਤੂ ਦਾ ਕੀ ਕੰਮ ਸੀ।
ਤੁਸੀਂ MS ਬਾਰੇ ਉਪਲਬਧ ਪ੍ਰਕਾਸ਼ਨਾਂ ਨੂੰ ਡਾਉਨਲੋਡ ਕਰਕੇ ਇਸ ਬਾਰੇ ਹੋਰ ਪਡ਼੍ਹ ਸਕਦੇ ਹੋ।