ਸੁਆਗਤ
ਮਲਟੀਪਲ ਸਕਲੈਰੋਸਿਸ ਸਾਈਟ ਤੇ ਤੁਹਾਡਾ ਸੁਆਗਤ ਹੈ। ਇੱਥੇ ਤੁਹਾਨੂੰ ਮਲਟੀਪਲ ਸਕਲੈਰੋਸਿਸ (MS) ਬਾਰੇ ਜਾਣਕਾਰੀ ਮਿਲੇਗੀ, ਜੋ ਨੌਜਵਾਨ ਬਾਲਗਾਂ ਨੂੰ ਅਸਮੱਰਥ ਕਰ ਦੇਣ ਵਾਲੀ ਸਭ ਤੋਂ ਆਮ ਤੰਤੂ-ਵਿਗਿਆਨਕ ਬੀਮਾਰੀ ਹੈ। ਇਸ ਵੇਲੇ ਸਾਰੀ
ਦੁਨੀਆ ਵਿਚ 2,500,000 ਤੋਂ ਵਧ ਲੋਕਾਂ ਨੂੰ MS ਹੈ। ਤੁਸੀਂ MS ਕੀ ਹੈ? (What is MS?) ਵਿਚ ਇਸ ਦੀ ਸਥਿਤੀ ਬਾਰੇ ਹੋਰ ਪਡ਼੍ਹ ਸਕਦੇ ਹੋ ਜਾਂ ਜਿਨ੍ਹਾਂ ਲੋਕਾਂ ਵਿਚ ਮਲਟੀਪਲ ਸਕਲੈਰੋਸਿਸ (MS) ਦੀ ਨਵੀਂ ਨਵੀਂ ਪਛਾਣ ਕੀਤੀ ਗਈ ਹੈ, ਉਨ੍ਹਾਂ ਦੀ ਜਾਣਕਾਰੀ ਲਈ ਛਪੀ ਪੁਸਤਕ ਜਸਟ ਡਾਇਗਨੋਸਡ (Just diagnosed) ਤੋਂ ਪਡ਼੍ਹ ਸਕਦੇ ਹੋ। ਇਹ ਦੋਵੇਂ ਆਡੀਓ ਰੂਪਾਂਤਰ ਵਿਚ ਵੀ ਉਪਲਬਧ ਹਨ।
ਇਕ ਡਾੱਕਟਰ ਨਾਲ ਮੁਲਾਕਾਤ ਦਾ ਵੱਧ ਤੋਂ ਵੱਧ ਫ਼ਾਇਦਾ ਚੁੱਕੋ
ਜਦੋਂ ਤੁਸੀਂ ਇਕ ਸਿਹਤ ਪੇਸ਼ੇਵਰ ਨੂੰ ਮਿਲਦੇ ਹੋ, ਤਾਂ ਇਥੇ ਪੁੱਛਣ ਲਈ ਕੁਝ ਨੁਕਤੇ ਅਤੇ ਸੁਆਲ ਦਿਤੇ ਗਏ ਹਨ। ਜਦੋਂ ਤੁਸੀਂ ਇਕ ਡਾੱਕਟਰ ਕੋਲ ਜਾਂਦੇ ਹੋ, ਤਾਂ ਇਹਨਾਂ ਸੁਆਲਾਂ ਨੂੰ ਪੁੱਛਣ ਨਾਲ, ਤੁਹਾਨੂੰ ਆਪਣੀ ਸੰਭਾਲ ਅਤੇ ਇਲਾਜ ਬਾਰੇ ਹੋਰ ਸਮਝਣ ਵਿਚ ਮਦਦ ਮਿਲੇਗੀ ਅਤੇ ਤੁਸੀਂ, ਆਪਣੀ ਸਿਹਤ ਬਾਰੇ ਬਿਹਤਰ ਫ਼ੈਸਲੇ ਲੈਣ ਦੇ ਸਮਰੱਥ ਹੋਵੋਗੇ।