MS ਸੁਸਾਇਟੀ ਅਤੇ ਏਸ਼ੀਅਨ MS ਬਾਰੇ
MS ਸੁਸਾਇਟੀ ਬਾਰੇ
MS ਸੁਸਾਇਟੀ ਤੁਹਾਨੂੰ ਤੁਹਾਡੀ ਭਾਸ਼ਾ ਵਿਚ ਜਾਣਕਾਰੀ ਦੇਂਦੀ ਹੈ, ਜੋ ਉਹ ਆਪਣੀਆਂ ਅਵਾਰਡ ਜੇਤੂ ਪੁਸਤਕਾਂ ਤੋਂ ਲੈਂਦੀ ਹੈ। ਜਿਵੇਂ ਕਿ MS ਕੀ ਹੈ? (What is MS?) ਨੇ 2005 ਦਾ ਸਾਇੰਸ ਕਮਿਊਨੀਕੇਸ਼ਨ ਅਵਾਰਡ (ਐਸੋਸਿਏਸ਼ਨ ਆੱਫ਼ ਮੈਡੀਕਲ ਰਿਸਰਚ ਚੈਰਟੀਜ਼) ਜਿੱਤਿਆ ਸੀ। MS ਸੁਸਾਇਟੀ ਵੈਬਸਾਈਟ ਨੇ ਵੀ ਪਿਛਲੇ ਚਾਰ ਸਾਲਾਂ ਵਿਚ ਆਪਣੀ ਸਰਲਤਾ ਅਤੇ ਪਹੁੰਚ ਲਈ ਅਵਾਰਡ ਜਿੱਤੇ ਹਨ।ਇਸ ਵੇਲੇ ਅਸੀਂ ਇਸ ਬਾਰੇ ਪੁੱਛਾਂ ਦਾ ਜਵਾਬ ਅੰਗਰੇਜੀ ਤੋਂ ਸਿਵਾ ਕਿਸੇ ਹੋਰ ਭਾਸ਼ਾ ਵਿਚ ਦੇਣ ਤੋਂ ਅਸਮੱਰਥ ਹਾਂ, ਪਰ MS ਬਾਰੇ ਕੋਈ ਵੀ ਹੈਲਪਲਾਈਨ ਵਰਕਰ ਨਾਲ ਇਕ ਦੁਭਾਸ਼ੀਏ ਰਾਹੀਂ ਗੱਲਬਾਤ ਕਰ ਸਕਦਾ ਹੈ। ਅਪਾਇੰਟਮੈਂਟ ਲੈਣ ਲਈ ਕਿਰਪਾ ਕਰਕੇ 0808 800 8000 ਤੇ ਫ਼ੋਨ ਕਰੋ। ਹੈਲਪਲਾਈਨ ਸੋਮਵਾਰ ਤੋਂ ਸ਼ੁਕਰਵਾਰ, 09:00 ਤੋਂ 21:00 ਵਜੇ ਤਕ ਖੁਲ੍ਹੀ ਰਹਿੰਦੀ ਹੈ।








